Home / news / ਅਸਲ ਰਾਮ ਰਹੀਮ ਹੋਇਆ ਕਿ-ਡ-ਨੈ-ਪ !

ਅਸਲ ਰਾਮ ਰਹੀਮ ਹੋਇਆ ਕਿ-ਡ-ਨੈ-ਪ !

ਜੇਲ੍ਹ ‘ਚ ਆਪਣੇ ਦੋਸ਼ਾਂ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਡੇਰੇ ਦੇ ਕੁੱਝ ਪ੍ਰੇਮੀਆਂ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਬਾਬਾ ਚੁੱਕਿਆ ਗਿਆ ਅਰਥਾਤ ਉਸ ਦਾ ਕਿਡਨੈਪ ਹੋ ਚੁੱਕਿਆ।

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਦੱਸਿਆ ਜਾ ਰਿਹਾਹੈ , ਕਿ ਚੰਡੀਗੜ੍ਹ ਦੇ ਰਹਿਣ ਵਾਲੇ ਕੁੱਝ ਸ਼ਰਧਾਲੂਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਸ਼ਰਧਾਲੂਆਂ ਦਾ ਦਾਅਵਾ ਹੈ ਕਿ ਪੈਰੋਲ ਦੇ ਉੱਤੇ ਬਾਹਰ ਰਾਮ ਰਹੀਮ ਜੋ ਕਿ ਉੱਤਰ ਪ੍ਰਦੇਸ਼ ਦੇ ਬਾਗ਼ਪਤ ਆਸ਼ਰਮ ਦੇ ਵਿੱਚ ਮੌਜਾਂ ਮਾਣ ਰਿਹਾ ਉਹ ਅਸਲ ਨਹੀਂ ਸਗੋਂ ਜਾਅਲੀ ਰਾਮ ਰਹੀਮ ਹੈ

ਤੇ ਅਸਲ ਨੂੰ ਤਾਂ ਕਿਡਨੈਪ ਕਰਕੇ ਜਾਅਲੀ ਆਲੇ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਹੋਣ ਸ਼ਿਕਾਇਤਕਰਤਾ ਨੇ ਆਪਣੀ ਪਟੀਸ਼ਨ ਦੇ ਵਿਚ ਹਰਿਆਣਾ ਸਰਕਾਰ, ਹਨੀਪ੍ਰੀਤ ਤੇ ਸਿਰਸਾ ਡੇਰੇ ਦੇ ਪੀ.ਆਰ ਨੈਣ ਨੂੰ ਪਾਰਟੀ ਬਣਾ ਕੇ ਇਹ ਅਪੀਲ ਦਾਇਰ ਕੀਤੀ ਹੈ। ਦੱਸਣਯੋਗ ਹੈ ਕਿ ਸ਼ਿਕਾਇਤਕਰਤਾ ਦਾ ਇਹ ਇਲਜ਼ਾਮ ਹੈ ਕਿ ਅਸਲੀ ਰਾਮ ਰਹੀਮ ਦੀ ਥਾਂ ਜਾਅਲੀ ਰਾਮ ਰਹੀਮ ਨੂੰ ਜੇਲ੍ਹ ਭੇਜਿਆ ਗਿਆ ਸੀ

ਤੇ ਡੇਰਾ ਪ੍ਰੇਮੀਆਂ ਨੂੰ ਸੂਤਰਾਂ ਤੋਂ ਜਾਣਕਾਰੀ ਹਾਸਿਲ ਹੋਈ ਹੈ ਕਿ ਅਸਲ ਵਾਲੇ ਨੂੰ ਤਾਂ ਕੁੱਝ ਲੋਕ ਚੁੱਕ ਕੇ ਲੈ ਗਏ ਸਨ। ਉਨ੍ਹਾਂ ਆਪਣੀ ਪਟੀਸ਼ਨ ਵਿਚ ਜੇਲ੍ਹ ਦੇ ਵਿਚ ਕੈਦ ਰਾਮ ਰਹੀਮ ਦੀ ਜਾਂਚ ਲਈ ਅਰਜ਼ੀ ਦਾਇਰ ਕੀਤੀ ਹੈ।ਉਨ੍ਹਾਂ ਆਪਣੀ ਸ਼ਿਕਾਇਤ ਦੇ ਵਿੱਚ ਕਿਹਾ ਕਿ ਪੈਰੋਲ ਦੇ ਉੱਤੇ ਬਾਹਰ ਰਾਮ ਰਹੀਮ ਦੇ ਵਿੱਚ ਬਹੁਤ ਜ਼ਿਆਦਾ ਬਦਲਾਵ ਵੇਖਣ ਨੂੰ ਮਿਲ ਰਿਹਾ

ਅਤੇ ਉਸ ਦੇ ਹਾਓ ਭਾਉ ਵੀ ਬਹੁਤ ਬਦਲੇ ਬਦਲੇ ਜੇ ਦਿੱਖ ਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੈਰੋਲ ਦੇ ਉੱਤੇ ਬਾਹਰ ਡੇਰਾ ਮੁਖੀ ਆਪਣੇ ਪੁਰਾਣੇ ਮਿੱਤਰਾਂ ਨੂੰ ਵੀ ਪਛਾਣਨ ਦੇ ਵਿੱਚ ਅਸਫਲ ਰਹੇ ਸਨ ਜਿਸ ਤੋਂ ਬਾਅਦ ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਉਨ੍ਹਾਂ ਦਾ ਅਸਲ ਬਾਬਾ ਕਿਸੀ ਵੱਡੀ ਮੁਸੀਬਤ ਵਿਚ ਨਾ ਹੋਵੇ।

About admin

Check Also

ਨੰਗਲ ਅੰਬੀਆਂ ਦੀ ਘਰਵਾਲੀ ਦਾ ਵੱਡਾ ਖੁਲਾਸਾ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.