ਸਿਮਰਨਜੀਤ ਮਾਨ ਨੇ ਦਿੱਤੀ ਭਗਵੰਤ ਮਾਨ ਨੂੰ ਵਧਾਈ..ਸਾਡਾ ਵੀ ਦਿਲ ਕਰਦਾ ਸੀ ਕਿ ਅਸੀਂ ਵੀ ਰਸਮਾਂ ਦੇ ਵਿੱਚ ਪਹੁੰਚਦੇ ਪਰ ਸਾਨੂੰ ਬੁਲਾਇਆ ਨਹੀਂ।.. ਜ਼ਿਲ੍ਹਾ ਸੰਗਰੂਰ ਤੋਂ ਨਵੇਂ ਬਣੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੂਜਾ ਵਿਆਹ ਕਰਾਉਣ ਸਬੰਧੀ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਨੇ ਕਿਹਾ,
ਕਿ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਸਾਡੇ ਮੁੱਖ ਮੰਤਰੀ ਦੂਜੀ ਵਾਰ ਵਿਆਹ ਕਰਵਾ ਰਹੇ ਹਨ। ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਉਨ੍ਹਾਂ ਦੇ ਪਰਿਵਾਰ ਦੇ ਨਾਲ ਕਾਫੀ ਕਰੀਬੀ ਹੈ। ਇਹ ਲੋਕ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਹਨ। ਭਗਵੰਤ ਮਾਨ ਦੀ ਮਾਂ ਵੀ ਗੁਰਪ੍ਰੀਤ ਕੌਰ ਨੂੰ ਪਸੰਦ ਕਰਦੀ ਹੈ।
ਗੁਰਪ੍ਰੀਤ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡਾ ਵੀ ਦਿਲ ਕਰਦਾ ਸੀ ਕਿ ਅਸੀਂ ਵੀ ਰਸਮਾਂ ਵਿੱਚ ਪਹੁੰਚਦੇ ਪਰ ਸਾਨੂੰ ਬੁਲਾਇਆ ਨਹੀਂ। ਮਾਨ ਨੇ ਕਿਹਾ, ਕਿ ਇਸ ਤੋਂ ਪਹਿਲਾਂ ਰਸਮ ਤਾਂ ਹੈ ਚੀਫ ਮਨਿਸਟਰ ਵਿਆਹ ਨਹੀਂ ਕਰਵਾਉਂਦੇ,
ਵੈਸੇ ਵਿਆਹੇ ਹੁੰਦੇ ਹਨ ਪਰ ਸਾਡੇ ਚੀਫ਼ ਮਨਿਸਟਰ ਨੇ ਦੂਜੇ ਵਿਆਹ ਦਾ ਲੁਕੋ ਨਹੀਂ ਰੱਖਿਆ। ਇਹ ਖੁਸ਼ੀ ਦੀ ਗੱਲ ਹੈ ਤੇ ਮੈਂ ਵਧਾਈ ਦਿੰਦਾ ਹਾਂ।