Home / ਤਾਜਾ ਖਬਰਾ / ਕੇਂਦਰ ਸਰਕਾਰ ਨੇ ਲੈ ਲਿਆ ਇਹ ਵੱਡਾ ਫੈਸਲਾ

ਕੇਂਦਰ ਸਰਕਾਰ ਨੇ ਲੈ ਲਿਆ ਇਹ ਵੱਡਾ ਫੈਸਲਾ

ਭਾਰਤ ਦੇ ਵਿਚ ਜਿਥੇ ਕਰੋਨਾ ਦੇ ਵਾਧੇ ਨੂੰ ਦੇਖ ਦੇ ਹੋਏ ਸਰਕਾਰ ਦੇ ਵੱਲੋਂ ਬਹੁਤ ਸਾਰੇ ਆਦੇਸ਼ ਲਾਗੂ ਕੀਤੇ ਜਾ ਰਹੇ ਹਨ। ਉਥੇ ਹੀ ਸਰਕਾਰ ਦੇ ਵੱਲੋਂ ਹੁਣ ਸਾਰੇ ਸੂਬਿਆਂ ਨੂੰ ਕਰੋਨਾ ਦੀ ਸਥਿਤੀ ਦੇ ਅਧਾਰ ਦੇ ਉਤੇ ਤਾਲਾ-ਬੰਦੀ ਕਰਨ ਤੇ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੇ ਹਨ। ਹਸਪਤਾਲ ‘ਚ ਮਰੀਜ਼ਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਵੀ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ। ਦੇਸ਼ ਦੇ ਵਿਚ ਕਰੋਨਾ ਦੇ ਵਾਧੇ ਨੂੰ ਦੇਖ ਦੇ ਹੋਏ ਬਾਹਰਲੇ ਦੇਸ਼ਾਂ ਦੇ ਵੱਲੋਂ ਸਹਾਇਤਾ ਭੇਜੀ ਜਾ ਰਹੀ ਹੈ।

ਤਾਂ ਜੋ ਕਿਸੇ ਵੀ ਮਰੀਜ ਦੀ ਜਾਨ ਸ-ਹੂ-ਲ-ਤਾਂ ਦੀ ਘਾਟ ਕਾਰਨ ਨਾ ਜਾ ਸਕੇ। ਇਸ ਲਈ ਵਿਦੇਸ਼ਾਂ ਤੋਂ ਆਕਸੀਜਨ ਤੇ ਵੈਂਟੀਲੇਟਰਾਂ ਦੀ ਸਪਲਾਈ ਲਗਾਤਾਰ ਕੀਤੀ ਜਾ ਰਹੀ ਹੈ। ਮੌਜੂਦਾ ਹਾ ਲਾ ਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ ਜਿਸ ਬਾਰੇ ਐਲਾਨ ਹੋ ਗਿਆ ਹੈ।

ਸਿਹਤ ਮੰਤਰਾਲੇ ਦੇ ਵੱਲੋਂ ਕਰੋਨਾ ਦੇ ਮਰੀਜ਼ਾਂ ਨੂੰ ਹਸਪਤਾਲ ਦੇ ਵਿੱਚ ਦਾਖ਼ਲ ਕਰਨ ਦੀ ਪ੍ਰਕਿਰਿਆ ਵਿਚ ਤਬਦੀਲੀ ਕੀਤੀ ਗਈ ਹੈ। ਹੁਣ ਸਾਰੇ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਬਿਨਾਂ ਕਰੋਨਾ ਰਿਪੋਰਟ ਨੇ ਦਾਖਲ ਕੀਤਾ ਜਾਵੇਗਾ। ਕੀਤੇ ਗਏ ਬਦਲਾਵ ਦੇ dਵਿੱਚ ਸਿਹਤ ਮੰਤਰਾਲੇ ਦੇ ਵੱਲੋਂ ਕਿਹਾ ਗਿਆ ਹੈ

ਕਿ 10 ਦਿਨਾਂ ਤੱਕ ਘਰ ਦੇ ਵਿਚ ਹੀ ਕਰੋਨਾ ਸੰਕਰਮਿਤ ਮਰੀਜ਼ ਰਹਿਣ ਪਿਛੋਂ ਬਾਹਰ ਆ ਸਕਦੇ ਹਨ। ਉਨ੍ਹਾਂ ਨੂੰ ਕਿਸੇ ਵੀ ਤਰਾਂ ਦੇ ਟੈਸਟ ਕਰਵਾਉਣ ਦੀ ਜਰੂਰਤ ਨਹੀਂ ਹੋਵੇਗੀ। ਜੋ ਮਰੀਜ਼ ਕਰੋਨਾ ਸਬੰਧੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਨਗੇ ਜਾਂ ਆਪਣੇ ਘਰ ਦੇ ਵਿੱਚ ਰਹਿ ਕੇ ਇਲਾਜ ਨਹੀਂ ਕਰਨਗੇ, ਉਨ੍ਹਾਂ ਦੇ ਇਲਾਜ ਦਾ ਫੈਸਲਾ ਸਿਹਤ ਅਧਿਕਾਰੀ ਕਰਨਗੇ।

ਘਰ ਦੇ ਵਿਚ ਜਿੱਥੇ ਮਰੀਜ਼ ਇਕਾਂਤ-ਵਾਸ ਰਹੇਗਾ ਉਥੇ ਕਮਰੇ ਹਵਾਦਾਰ ਹੋਣ ਤੇ ਆਕਸੀਜਨ ਦਾ ਲੈਵਲ 94% ਦੇ ਵਿੱਚ ਹੋਣਾ ਚਾਹੀਦਾ ਹੈ। ਹੁਣ ਸਿਹਤ ਮੰਤਰਾਲੇ ਦੇ ਵੱਲੋਂ ਬਦਲਾਅ ਕੀਤੇ ਗਏ ਨਿਯਮਾਂ ਅਨੁਸਾਰ ਕਿਸੇ ਵੀ ਮਰੀਜ਼ ਨੂੰ ਹਸਪਤਾਲ ਦੇ ਵਿਚ ਦਾਖਲ ਕਰਨ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ। ਹਸਪਤਾਲ ਦੇ ਵਿਚ ਮਰੀਜ਼ ਨੂੰ ਲੋੜ ਮੁਤਾਬਕ ਦਾਖਲਾ ਦਿੱਤਾ ਜਾਵੇਗਾ

ਤੇ ਚਾਹੇ ਉਹ ਸ਼ਹਿਰ ਦਾ ਹੋਵੇ ਜਾਂ ਨਹੀਂ,ਉਸ ਦਾ ਸ਼ਨਾਖਤੀ ਕਾਰਡ ਵੀ ਜ਼ਰੂਰੀ ਨਹੀਂ ਹੋਵੇਗਾ। ਕਰੋਨਾ ਦੇ ਸ਼ੱਕੀ ਕੇਸ ਹੋਣ ਤੇ ਸੀ ਸੀ ਸੀ, ਡੀ ਸੀ ਐਚ ਸੀ, ਡੀ ਐਚ ਸੀ, ਦੇ ਸ਼ੱਕੀ ਵਾਰਡ ਦੇ ਵਿਚ ਦਾਖਲਾ ਕੀਤਾ ਜਾਵੇਗਾ। ਮਰੀਜ਼ ਨੂੰ ਆਕਸੀਜਨ ਤੇ ਜ਼ਰੂਰੀ ਦਵਾਈਆਂ ਮੁਹਈਆ ਕੀਤੀਆਂ ਜਾਣਗੀਆਂ ਚਾਹੇ ਉਹ ਕਿਸੇ ਵੀ ਸ਼ਹਿਰ ਨਾਲ ਸਬੰਧਤ ਹੋਵੇ। ਤੁਸੀਂ ਇਸਦੇ ਬਾਰੇ ਦੇ ਵਿਚ ਕੀ ਸੋਚਦੇ ਹੋ ਸਾਨੂੰ ਫੇਸਬੁੱਕ ਤੇ ਕੰਮੈਂਟ ਕਰਕੇ ਜਰੂਰ ਦੱਸੋ ਜੀ

About Khabar Daily

Check Also

ਬੇਅੰਤ ਕੌਰ ਨੇ ਲਿਆ ਵੱਡਾ ਐਕਸ਼ਨ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *