Home / ਵਾਇਰਲ / ਤੇਜ ਕੌਰ ਦੀ ਛੋਟੀ ਨੂੰਹ !

ਤੇਜ ਕੌਰ ਦੀ ਛੋਟੀ ਨੂੰਹ !

ਅੱਜ ਤੇਜ ਕੌਰ ਨੇ ਆਪਣੀ ਛੋਟੀ ਨੂੰਹ ਨੂੰ ਸ਼ਹਿਰ ਵਿੱਚ ਡਾਕਟਰ ਕੋਲ ਲੈ ਕੇ ਜਾਣਾ ਸੀ ਇਸ ਲਈ ਸਵਖਤੇ ਹੀ ਚੁੱਲੇ ਚੌਂਕੇ ਦਾ ਆਹਰ ਕਰ ਲਿਆ ਤਿਆਰ ਹੋ ਦੋਵੇਂ ਜਣੀਆਂ ਸ਼ਹਿਰ ਜਾਣ ਲਈ ਪਿੰਡ ਦੀ ਫਿਰਨੀ ਤੇ ਬਣੇ ਬੱਸ ਸਟਾਪ ਕੋਲ ਪਹੁੰਚ ਬੱਸ ਦੀ ਉਡੀਕ ਕਰਨ ਲੱਗੀਆਂ

ਵੇਖਦਿਆਂ ਵੇਖਦਿਆਂ ਹੀ ਬੱਸ ਆ ਗਈ ਸਰੀਰ ਵਡੇਰਾ ਅਤੇ ਭਾਰਾ ਹੋਣ ਕਰਕੇ ਤੇਜ ਕੌਰ ਆਪਣੀ ਨੂੰਹ ਦਾ ਆਸਰਾ ਲੈ ਕੇ ਮਸਾਂ ਹੀ ਬੱਸ ਵਿੱਚ ਚੜੀ ਤੇ ਇਧਰ ਉਧਰ ਖਾਲੀ ਸੀਟ ਲੱਭਣ ਲੱਗੀ ਪਰ ਸਕੂਲਾਂ ਕਾਲਜਾਂ ਦੇ ਲੱਗਣ ਦਾ ਸਮਾਂ ਹੋਣ ਕਾਰਨ ਬੱਸ ਪਹਿਲਾਂ ਹੀ ਭਰੀ ਹੋਈ ਸੀ

ਤੇਜ ਕੌਰ ਨੇ ਸੀਟਾਂ ਤੇ ਬੈਠੇ ਇਕ ਦੋ ਮੁੰਡਿਆਂ ਨੂੰ ਬੁਢਾਪੇ ਦਾ ਵਾਸਤਾ ਪਾ ਕੇ ਸੀਟ ਛੱਡਣ ਲਈ ਕਿਹਾ ਤਾਂ ਮੁੰਡੇ ਆਪੋ ਆਪਣੇ ਫੋਨਾਂ ਵਿੱਚ ਮਸਤ ਰਹੇ ਕੋਈ ਵੀ ਸੀਟ ਛੱਡਣ ਨੂੰ ਤਿਆਰ ਨਾਂ ਹੋਇਆ

ਇਹ ਸਾਰਾ ਸੀਨ ਮਗਰ ਬੈਠੀ ਨੌਜਵਾਨ ਲੜਕੀ ਵੇਖ ਰਹੀ ਸੀ ਜਿਸਦੀ ਗੋਦੀ ਨਿੱਕਾ ਜਿਹਾ ਬਾਲ ਵੀ ਚੁੱਕਿਆ ਹੋਇਆ ਸੀ ਝੱਟ ਉੱਠ ਕੇ ਖੜੀ ਹੋ ਗਈ ਤੇ ਕਹਿਣ ਲੱਗੀ ”ਬੇਬੇ ਜੀ ਏਧਰ ਸੀਟ ਤੇ ਬੈਠ ਜਾਓ ” ਲੜਕੀ ਨੂੰ ਸੀਟ ਤੋਂ ਖੜੀ ਹੋ ਵੇਖ ਤੇਜ ਕੌਰ ਭਾਵੁਕ ਹੋ ਗਈ ਤੇ ਬੋਲੀ

”ਜਿਉਂਦੀ ਵੱਸਦੀ ਰਹਿ ਧੀਏ ਹੁਣ ਸ਼ਹਿਰ ਜਾਣ ਦੀ ਕੋਈ ਲੋੜ ਨਹੀਂ ਰਹੀ , ਮੈਂ ਤਾਂ ਪੁੱਤਰ ਦੇ ਲਾਲਚ ਵਿੱਚ ਨੂੰਹ ਦੇ ਪੇਟ ‘ਚ ਪਲ ਰਹੀ ਨੰਨੀ ਧੀ ਨੂੰ ਕ ਤਲ ਕਰਾਉਣ ਡਾਕਟਰ ਕੋਲ ਲੈ ਕੇ ਚੱਲੀ ਸਾਂ , ਪਰ ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ ”

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਬੇਅੰਤ ਕੌਰ ਨੇ ਲਿਆ ਵੱਡਾ ਐਕਸ਼ਨ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *