Home / ਵਾਇਰਲ / ਜੰਗਲ ਦੇ ਵਿਚ !

ਜੰਗਲ ਦੇ ਵਿਚ !

ਇੱਕ ਵਾਰ ਪੰਜ ਦੋਸਤ ਜੰਗਲ ਵਿੱਚ ਗਵਾਚ ਗਏ ਉਹਨਾ ਨੇ ਇੱਕ ਪਿੰਡ ਜਾਣਾ ਸੀ ਪਰ ਰਸਤਾ ਕਿਸੇ ਨੂੰ ਵੀ ਨਹੀਂ ਪਤਾ ਸੀ ਇੱਕ ਦੋਸਤ ਕਹਿੰਦਾ ਸਹੀ ਰਸਤਾ ਖੱਬੇ ਪਾਸੇ ਹੈ ਦੂਸਰਾ ਦੋਸਤ ਕਹਿੰਦਾ ਸਹੀ ਰਸਤਾ ਸੱਜੇ ਹੈ

ਤੀਸਰਾ ਦੋਸਤ ਕਹਿੰਦਾ ਸਹੀ ਰਸਤਾ ਪਿੱਛੇ ਵਾਲੇ ਪਾਸੇ ਜਾਂਦਾ ਰਸਤਾ ਹੈ ਚੌਥਾ ਦੋਸਤ ਕਹਿੰਦਾ ਸਹੀ ਰਸਤਾ ਇਹੀ ਹੈ ਜਿਸਤੇ ਉਹ ਜਾ ਰਹੇ ਹਨ। ਚਾਰੋ ਦੋਸਤ ਆਪਣੇ ਆਪਣੇ ਰਾਸਤੇ ਚੱਲ ਪਏ

ਪੰਜਵਾਂ ਦੋਸਤ ਹੁਣ ਮੁਸ਼ਕਿਲ ਵਿੱਚ ਪੈ ਗਿਆ ਕਿ ਉਹ ਕਿਸ ਪਾਸੇ ਜਾਵੇ ਉਹ ਨੇੜੇ ਦੇ ਰੁੱਖ ਤੇ ਚ੍ਹੜ ਗਿਆ ਰੁੱਖ ਉੱਚਾ ਸੀ ਹੁਣ ਉਸਨੂੰ ਸਾਰੇ ਰਸਤੇ ਦਿੱਖ ਰਹੇ ਸੀ ਉਸਨੂੰ ਪਿੰਡ ਨੂੰ ਜਾਂਦਾ ਸਭ ਤੋਂ ਛੋਟਾ ਰਾਸਤਾ ਵੀ ਦਿਖਾਈ ਦੇ ਰਿਹਾ ਸੀ

ਉਹ ਆਪਣੇ ਦੋਸਤਾ ਨੂੰ ਵੀ ਦੇਖ ਰਿਹਾ ਸੀ ਕਿ ਕਿਵੇਂ ਉਸਦੇ ਦੋਸਤ ਗਲਤ ਰਸਤਿਆਂ ਤੇ ਜਾ ਰਹੇ ਹਨ । ਜੋਂ ਕਿ ਛੋਟੇ ਰਸਤੇ ਤੋਂ ਬਹੁਤ ਜਿਆਦਾ ਲੰਬੇ ਪੈ ਜਾਣਗੇ । ਹੁਣ ਉਹ ਰੁੱਖ ਤੋਂ ਹੇਠਾਂ ਆਇਆ ਤੇ ਸਹੀ ਰਸਤੇ ਤੇ ਤੁਰ ਪਿਆ ਜੋ ਉਸਨੂੰ ਰੁੱਖ ਤੋਂ ਦਿਖਾਈ ਦਿੱਤਾ ਸੀ।

ਬਿਲਕੁਲ ਇਸੇ ਤਰ੍ਹਾਂ ਹੀ ਹੁੰਦਾ ਹੈ ਜਿੰਦਗੀ ਵਿੱਚ ਵੀ ਕਈ ਵਾਰ ਅਸੀ ਮੁਸ਼ਕਿਲ ਵਿੱਚ ਹੁੰਦੇ ਹਾਂ । ਸਾਨੂੰ ਸਹੀ ਹੱਲ ਪਤਾ ਨਹੀਂ ਚੱਲਦਾ ਕਿ ਸਾਡੇ ਲਈ ਸਹੀ ਕੀ ਹੈ ਇਸ ਮੁਸ਼ਕਿਲ ਦਾ , ਇਸ ਮੁਸ਼ਕਿਲ ਚੋ ਬਾਹਰ ਆਉਣ ਦਾ ਸਹੀ ਰਸਤਾ ਕੀ ਹੈ। ਇਸ ਲਈ ਬਿਲਕੁਲ ਇਸ ਪੰਜਵੇਂ ਦੋਸਤੋ ਦੀ ਤਰ੍ਹਾਂ ਖੁਦ ਨੂੰ ਮੁਸ਼ਕਿਲ ਤੋਂ ਬਾਹਰ ਕਰਕੇ ਦੇਖੋ , ਤੁਹਾਨੂੰ ਮੁਸ਼ਕਿਲ ਦਾ ਸਹੀ ਹੱਲ ਮਿਲ ਜਾਵੇਗਾ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *