ਪੰਜਾਬ ਦੇ 17 ਵੇਂ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨ੍ਹੀਂ ਪੰਜਾਬ ਵਾਸੀਆਂ ਲਈ ਇੱਕ ਬਹੁਤ ਵੱਡਾ ਐਲਾਨ ਕੀਤਾ ਹੈ ਜਿਸਦੇ ਚੱਲਦਿਆਂ ਉਹਨਾਂ ਨੇ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਲਈ ਇੱਕ ਠੋਸ ਕਦਮ ਉਠਾਉਣ ਬਾਰੇ ਜਾਣਕਾਰੀ ਦਿੱਤੀ ਹੈ। ਭਗਵੰਤ ਮਾਨ ਨੇ ਆਲਾਨ ਕਰਦਿਆਂ ਜਾਣਕਾਰੀ ਦਿੱਤੀ ਕਿ ਬੀਤੇ ਸਮੇਂ ਵਿੱਚ ਪੰਜਾਬ ਵਾਸੀਆਂ ਨੇ ਭ੍ਰਿਸ਼ਟਾਚਾਰ ਦੀ ਮਾਰ ਬਹੁਤ ਸਹਿਣ ਕਰੀ ਹੈ ਜਿਸ ਕਾਰਨ ਪੰਜਾਬ ਵਿੱਚ ਵਿਕਾਸ ਦੀ ਰਫ਼ਤਾਰ ਰੁਕ ਗਈ ਸੀ।
ਉਹਨਾਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਕੁਝ ਹੀ ਦਿਨਾਂ ਵਿੱਚ ਇੱਕ ਵਿਸ਼ੇਸ਼ ਹੈਲਪਲਾਈਨ ਜਾਰੀ ਕਰਨ ਜਾ ਰਹੀ ਹੈ ਜਿਸਦੀ ਸਹਾਇਤਾ ਨਾਲ ਭ੍ਰਿਸ਼ਟਾਚਾਰ ਨੂੰ ਰੋਕਿਆ ਜਾ ਸਕੇਗਾ। ਭਗਵੰਤ ਮਾਨ ਨੇ ਅਪੀਲ ਕੀਤੀ ਕਿ ਜੇਕਰ ਕੋਈ ਵੀ ਅਫਸਰ ਤੁਹਾਡੇ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸਨੂੰ ਮਨ੍ਹਾਂ ਕੀਤੇ ਬਿਨ੍ਹਾਂ ਰਿਸ਼ਵਤ ਦੇ ਕੇ ਉਸ ਘਟਨਾ ਦੀ ਕੋਈ ਆਡਿਓ ਜਾਂ ਵੀਡੀਓ ਬਣਾ ਕੇ ਵਟਸਐਪ ਤੇ ਭੇਜ ਦਿੱਤਾ ਜਾਵੇ ਇਸ ਉਪਰੰਤ ਉਸ ਅਫਸਰ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਭਗਵੰਤ ਮਾਨ ਨੇ ਦੱਸਿਆ ਕਿ 23 ਮਾਰਚ ਨੂੰ ਭਗਤ ਸਿੰਘ ਦੇ ਸ਼ਹੀਦੀ ਵਾਲੇ ਦਿਨ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇਗਾ ਜਿਸ ਤੇ ਕਾਲ ਕਰਕੇ ਕੋਈ ਵੀ ਪੰਜਾਬ ਵਾਸੀ ਆਪਣੀ ਸ਼ਿਕਾਇਤ ਦਰਜ ਕਰਵਾ ਸਕੇਗਾ।ਇਸ ਸੰਬੰਧੀ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਬਹੁਤ ਵੱਡੇ ਪੱਧਰ ਤੇ ਪਹੁੰਚਾ ਦਿੱਤਾ ਸੀ ਜਿਸ ਨੂੰ ਆਮ ਆਦਮੀ ਪਾਰਟੀ ਤੋਂ ਬਿਨ੍ਹਾਂ ਹੋਰ ਕੋਈ ਵੀ ਨਹੀਂ ਹੱਲ ਕਰ ਸਕਦਾ।
ਇਸਦੇ ਚੱਲਦਿਆਂ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਕਿਹਾ ਕਿ ਇਸ ਹੈਲਪਲਾਈਨ ਦੀ ਸਹਾਇਤਾ ਨਾਲ ਰਿਸ਼ਵਤਖੋਰੀ ਜੜ੍ਹ ਤੋਂ ਖਤਮ ਹੋ ਜਾਵੇਗੀ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਅਫਸਰ ਜਾਂ ਹੋਰ ਅਧਿਕਾਰੀ ਕਾਰਵਾਈ ਦੌਰਾਨ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ਼ ਸਖਤ ਕਦਮ ਉਠਾਇਆ ਜਾਵੇਗਾ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ