Home / ਤਾਜਾ ਖਬਰਾ / ਬਟੂਆ ਇਸ ਤਰਾਂ ਵਾਪਿਸ ਮਿਲਿਆ ਹੁਣ

ਬਟੂਆ ਇਸ ਤਰਾਂ ਵਾਪਿਸ ਮਿਲਿਆ ਹੁਣ

ਦੋਸਤੋ ਭਾਵੇਂ ਅੱਜ ਦੇ ਜ਼ਮਾਨੇ ਵਿਚ ਇਮਾਨਦਾਰੀ ਨਾਮ ਦੀ ਸ਼ੈਅ ਦੇਖਣ ਨੂੰ ਨਹੀਂ ਮਿਲਦੀ ਹਰ ਪਾਸੇ ਲੁੱ ਟ ਖੁਸੱਟ ਮੱ ਚੀ ਹੋਈ ਹੈ। ਕਿਸੇ ਵਿਅਕਤੀ ਨੂੰ ਕਿਸੇ ਤੋਂ ਇਮਾਨਦਾਰੀ ਦੀ ਆਸ ਨਹੀਂ ਰਹੀ ਪਰ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਵੱਖਰਾ ਮਸਲਾ ਲੈ ਕੇ ਆਏ ਹਾਂ ਜੋ ਕਿ ਇਮਾਨਦਾਰੀ ਦੀ ਮਿਸਾਲ ਹੈ।

ਸਕਾਟਲੈਂਡ ਵਿਚ ਇਕ ਦਿਲਚਸਪ ਵਾਕਿਆ ਸਾਹਮਣੇ ਆਇਆ ਹੈ, ਜਿਸ ਵਿਚ ਇਕ ਵਿਅਕਤੀ ਨੂੰ ਚੋ ਰੀ ਹੋਣ ਤੋਂ ਤਕਰੀਬਨ 17 ਸਾਲ ਬਾਅਦ ਆਪਣਾ ਬਟੂਆ ਮੁੜ ਮਿਲਿਆ ਹੈ।

ਇਸ ਮਾਮਲੇ ਵਿਚ 2004 ‘ਚ ਰਿਆਨ ਸੀਮੌਰ ਨਾਮ ਦਾ ਵਿਅਕਤੀ ਆਪਣੇ ਇਕ ਦੋਸਤ ਨਾਲ ਡੰਫਰਮਲਾਈਨ, ਫਾਈਫ ਦੇ ਇਕ ਪੱਬ ਵਿਚ ਸੀ, ਜਿੱਥੇ ਉਹ ਟਾਇ ਲਟ ਵਿਚ ਆਪਣਾ ਬਟੂਆ ਛੱਡ ਗਿਆ ਸੀ।

ਥੋੜ੍ਹੀ ਦੇਰ ਬਾਅਦ ਯਾਦ ਆਉਣ ‘ਤੇ ਜਦ ਉਹ ਵਾਪਸ ਆਇਆ ਤਾਂ ਬਟੂਆ ਚੋ ਰੀ ਹੋ ਚੁੱਕਾ ਸੀ। ਇਸ ਵਿਅਕਤੀ ਨੇ ਦੱਸਿਆ ਕਿ ਉਸ ਸਮੇਂ ਉਸ ਦੇ ਬਟੂਏ ਵਿਚ ਤਕਰੀਬਨ 60 ਪਾਊਂਡ ਅਤੇ ਉਸ ਦੇ ਕਾਰਡ ਸੀ।

ਉਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਸਮੇ ਚੋਰ ਨੇ ਪੈਸੇ ਕੱਢਕੇ ਬਟੂਆ ਝਾੜੀਆਂ ਵਿਚ ਸੁੱਟ ਦਿੱਤਾ ਸੀ। ਪਰ ਹੁਣ 17 ਸਾਲ ਬਾਅਦ ਉਨ੍ਹਾਂ ਝਾੜ੍ਹੀਆਂ ਵਿਚੋਂ ਬਿਲਕੁਲ ਹੇਠਾਂ ਪਿਆ ਇਹ ਬਟੂਆ ਮਿਲਿਆ ਹੈ।

ਉਸਦਾ ਕਹਿਣਾ ਹੈ ਕਿ ਬਟੂਆ ਮਿਲਣ ਤੋਂ ਬਾਅਦ ਪੁਲਿਸ ਨੇ ਉਸ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਸ਼ਨੀਵਾਰ ਨੂੰ ਮੈਨੂੰ ਆਪਣਾ ਬਟੂਆ ਮੁੜ ਪ੍ਰਾਪਤ ਕਰਕੇ ਪੁਰਾਣੇ ਕਾਰਡਾਂ ਅਤੇ ਤਸਵੀਰਾਂ ਨੂੰ ਵੇਖ ਕੇ ਖੁਸ਼ੀ ਮਹਿਸੂਸ ਕੀਤੀ।

ਇਸ ਘਟਨਾ ਨੇ ਇਹ ਸਾਬਤ ਕੀਤਾ ਹੈ ਕਿ ਵਿਅਕਤੀ ਨੂੰ ਕਦੇ ਵੀ ਆਸ ਨਹੀਂ ਛੱਡਣੀ ਚਾਹੀਦੀ, ਦੇਰ ਨਾਲ ਹੀ ਸਹੀ ਜੋ ਹੱਕ ਦਾ ਹੈ, ਮਿਲਦਾ ਜ਼ਰੂਰ ਹੈ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *