ਹਰ ਇਨਸਾਨ ਚਾਹੁੰਦਾ ਹੈ ਕਿ ਉਸਦੇ ਵਾਲ ਉਸਦੀ ਸਰੀਰਿਕ ਖੂਬਸੂਰਤੀ ਨੂੰ ਹੋਰ ਵਧੀਆ ਬਣਾਉਣ ਇਸ ਲਈ ਉਹ ਉਹਨਾਂ ਦੀ ਸਾਂਭ ਸੰਭਾਲ ਲਈ ਹਰ ਸੰਭਵ ਯਤਨ ਕਰਦਾ ਰਹਿੰਦਾ ਹੈ। ਖਾਸ ਕਰਕੇ ਔਰਤਾਂ ਨੂੰ ਆਪਣੇ ਵਾਲਾਂ ਦੀ ਦੇਖਭਾਲ ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ।ਇਸਦੇ ਕਈ ਘਰੇਲੂ ਤਰੀਕੇ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਆਪਣੇ ਸਿਰ ਦੇ ਵਾਲਾਂ ਨੂੰ ਕਈ ਸਮੱਸਿਆਵਾਂ ਤੋਂ ਬਚਾ ਕੇ ਕੋਮਲ ਬਣਾਇਆ ਜਾ ਸਕਦਾ ਹੈ।
ਨਾਰੀਅਲ ਦੇ ਤੇਲ ‘ਚ ਕਪੂਰ ਦਾ ਚੂਰਨ ਮਿਲਾ ਕੇ ਰਾਤ ਨੂੰ ਵਾਲਾਂ ‘ਚ ਲਗਾਓ, ਸਵੇਰੇ ਵਾਲ ਕਿਸੇ ਚੰਗੇ ਸ਼ੈਂਪੂ ਨਾਲ ਧੋ ਲਵੋ। ਜੂੰਆਂ ਅਤੇ ਲੀਕਾਂ ਮਾਰਨ ਲਈ ਲਸਣ ਦੇ ਰਸ ‘ਚ ਨਿੰਬੂ ਦਾ ਰਸ ਮਿਲਾ ਕੇ ਇਸ ਨਾਲ ਸਿਰ ਅਤੇ ਵਾਲਾਂ ਦੀ ਮਸਾਜ਼ ਕਰੋ ਅਤੇ ਕਪੜਾ ਬੰਨ੍ਹ ਦਿਓ। ਜੂੰਆਂ, ਲੀਕਾਂ ਨਹੀਂ ਲੱਭਣਗੀਆ। ਫਿਰ ਬਾਅਦ ‘ਚ ਬੇਸਨ, ਦਹੀਂ, ਸਾਬਣ ਨਾਲ ਵਾਲ ਧੋ ਲਵੋ।ਬਾਥੂ ਦਾ ਰਸ ਵਾਲਾਂ ‘ਚ ਲਗਾਉਣ ਨਾਲ ਵੀ ਜੂੰਆਂ ਅਤੇ ਲੀਕਾਂ ਖਤਮ ਹੋ ਜਾਂਦੀਆਂ ਹਨ।ਫੁੱਲਗੋਭੀ ਅਤੇ ਪੱਤਾਗੋਭੀ ਦੀ ਸਬਜ਼ੀ ਖਾਂਦੇ ਰਹਿਣ ਨਾਲ ਵਾਲ ਟੁੱਟਣੋਂ ਹਟ ਜਾਂਦੇ ਹਨ।
ਵਾਲਾਂ ਦੀ ਟੁੱਟ ਭੱਜ ਅਤੇ ਗੰਜਾਪਨ ਦੂਰ ਕਰਨ ਲਈ ਕੌੜੇ ਪਰਮਲ ਦੇ ਪੱਤੇ ਪੀਸ ਕੇ ਲੇਪ ਬਣਾਓ ਅਤੇ ਵਾਲਾਂ ਦੀਆਂ ਜੜ੍ਹਾਂ ‘ਚ ਮਾਲਿਸ਼ ਕਰੋ। ਵਾਲਾਂ ਦੀ ਟੁੱਟ ਭੱਜ ਅਤੇ ਗੰਜਾਪਨ ਦੂਰ ਹੋ ਜਾਵੇਗਾ।ਟਮਾਟਰ ਦੇ ਨਾਲ ਵਾਲ ਧੋਂਦੇ ਰਹਿਣ ਨਾਲ ਵਾਲ ਚਮਕਦਾਰ ਅਤੇ ਮਜ਼ਬੂਤ ਹੁੰਦੇ ਹਨ।ਮੇਥੀ ਨੂੰ ਪਾਣੀ ‘ਚ ਘੋਟ ਕੇ ਵਾਲਾਂ ‘ਚ ਲਗਾਉਣ ਨਾਲ ਵਾਲ ਨਹੀਂ ਝੜਦੇ, ਸਿਕਰੀ ਦੂਰ ਹੁੰਦੀ ਹੈ।
ਨਿੰਮ ਅਤੇ ਬੇਰ ਦੇ ਪੱਤਿਆਂ ਦਾ ਬਣਿਆਂ ਲੇਪ ਸਿਰ ‘ਤੇ ਲਗਾਓ, ਬਾਰਾਂ ਘੰਟਿਆਂ ਪਿੱਛੋਂ ਸਿਰ ਧੋ ਲਵੋ। ਗੰਜਾਪਨ ਦੂਰ ਹੋ ਕੇ ਨਵੇਂ ਵਾਲ ਉੱਗ ਜਾਣਗੇ। ਸੌਗੀ ਅਤੇ ਔਲੇ ਨੂੰ ਮਿਕਸੀ ‘ਚ ਪੀਸ ਲਓ, ਇਸ ‘ਚ ਪਾਣੀ ਮਿਲਾ ਕੇ ਲੇਪ ਬਣਾਓ ਅਤੇ ਝੜੇ ਹੋਏ ਵਾਲਾਂ ਵਾਲੀ ਥਾਂ ‘ਤੇ ਲੇਪ ਕਰੋ। ਕੁਝ ਸਮਾਂ ਵਰਤਣ ਨਾਲ ਵਾਲ ਆਉਣ ਲੱਗਣਗੇ। ਇਸ ਤਰ੍ਹਾਂ ਇਹਨਾਂ ਤਰੀਕਿਆਂ ਨੂੰ ਆਪਣਾ ਕੇ ਆਪਣਾ ਵਾਲਾਂ ਦੀ ਸੰਭਾਲ ਕੀਤੀ ਜਾ ਸਕਦੀ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ