Home / news / ਇਹ ਕਾਲਜ ਵਿਦਿਆਰਥੀਆਂ ਨੂੰ ਕਰਵਾਏਗਾ ਅ-ਸ਼-ਲੀ-ਲ ਫ਼ਿਲਮਾਂ `ਤੇ ਕੋਰਸ

ਇਹ ਕਾਲਜ ਵਿਦਿਆਰਥੀਆਂ ਨੂੰ ਕਰਵਾਏਗਾ ਅ-ਸ਼-ਲੀ-ਲ ਫ਼ਿਲਮਾਂ `ਤੇ ਕੋਰਸ

ਅਮਰੀਕਾ ਦੇ ਕਾਲਜ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ । ਇੱਥੋਂ ਦੇ ਸਾਲਟ ਲੇਕ ਸਿਟੀ, ਯੂਟਾ ਦੇ ਵੈਸਟਮਿੰਸਟਰ ਕਾਲਜ ਦੇ ਵਿੱਚ ਵਿਦਿਆਰਥੀਆਂ ਨੂੰ ਪੋਰਨੋ-ਗ੍ਰਾਫ਼ੀ ਯਾਨਿ ਅਸ਼ਲੀਲ ਫ਼ਿਲਮਾਂ ਬਣਾਉਣ ਦਾ ਕੋਰਸ ਕਰਾਉਣ ਦੀ ਪੇਸ਼ਕਸ਼ ਕਰ ਰਿਹਾ ਹੈ।

ਡੇਲੀ ਸਟਾਰ ਦੀ ਰਿਪੋਰਟ ਦੇ ਅਨੁਸਾਰ ਕਾਲਜ `ਦੇ ਵਿੱਚ ਬਕਾਇਦਾ ਇਹ ਕੋਰਸ ਚਲਾਇਆ ਜਾ ਰਿਹਾ ਹੈ। ਕਾਲਜ ਪ੍ਰਸ਼ਾਸਨ ਦੇ ਅਨੁਸਾਰ ਇਸ ਕੋਰਸ ਦੀ ਕਲਾਸ ਦੌਰਾਨ ਵਿਦਿਆਰਥੀ ਲੈਕ-ਚਰਾਰ ਨਾਲ ਬੈਠ ਕੇ ਪੋਰਨ ਫ਼ਿਲਮਾਂ ਦੇਖਣਗੇ।

ਕੋਰਸ ਡਿਸ-ਕ੍ਰਿਪਸ਼ਨ ਦੇ ਵਿੱਚ ਲਿਖਿਆ ਹੈ: ਵਿਦਿਆਰਥੀ ਤੇ ਪ੍ਰੋਫ਼ੈਸਰ ਇਕੱਠੇ ਬੈਠ ਕੇ ਪੋਰਨ ਫ਼ਿਲਮਾਂ ਦੇਖਿਆ ਕਰਨਗੇ, ਇਸ ਤੋਂ ਬਾਅਦ ਇਨ੍ਹਾਂ ਫ਼ਿਲਮਾਂ ਦੇ ਸੀਨਜ਼, ਡਾਇਰੈਕਸ਼ਨ, ਨਸਲ, ਵਰਗ, ਕਲਾਕਾਰਾਂ ਦੇ ਕੰਮ ਉੱਪਰ ਚਰਚਾ ਕੀਤੀ ਜਾਵੇਗੀ।

ਉੱਧਰ ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਇੱਕ ਨਵੀਂ ਤਰ੍ਹਾਂ ਦਾ ਐਕਸਪੈਰੀਮੈਂਟ ਹੈ, ਜਦ ਕਿ ਕੁੱਝ ਖੁੱਲ੍ਹ ਕੇ ਸੋਸ਼ਲ ਮੀਡੀਆ ਦੇ ਉਤੇ ਇਸ ਕੋਰਸ ਦਾ ਵਿਰੋਧ ਕਰ ਰਹੇ ਹਨ।

ਇੱਕ ਵਿਅਕਤੀ ਨੇ ਟਵਿੱਟਰ ਦੇ ਉਤੇ ਲਿਖਿਆ, “ਇਸ ਤਰ੍ਹਾਂ ਦੀਆਂ ਅਸ਼ਲੀਲ ਫ਼ਿਲਮਾਂ ਨੂੰ ਕਲਾ ਅਤੇ ਇਸ ਦੇ ਵਿੱਚ ਕੰਮ ਕਰ ਰਹੇ ਬੇਸ਼ਰਮ ਲੋਕਾਂ ਨੂੰ ਕਲਾਕਾਰ ਕਹਿਣਾ ਮੈਨੂੰ ਤਾਂ ਸਮਝ ਨਹੀਂ ਲੱਗਦਾ।”

ਇੱਕ ਹੋਰ ਯੂਜ਼ਰ ਨੇ ਲਿਖਿਆ, “ਇਹ ਇੱਕ ਕੂੜਾ ਹੈ, ਤੇ ਹੁਣ ਕਾਲਜ ਕੂੜੇ ਦੇ ਉਤੇ ਵੀ ਕੋਰਸ ਕਰਵਾ ਰਿਹਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਕਲਾਸ ਦੇ ਵਿੱਚ ਵਿਦਿਆਰਥੀਆਂ ਦਾ ਪ੍ਰੋਫ਼ੈਸਰ ਨਾਲ ਪੋਰਨ ਫ਼ਿਲਮ ਦੇਖਣਾ ਆਪਣੇ ਆਪ ਵਿੱਚ ਘਿਨਾਉਣੀ ਚੀਜ਼ ਹੈ।

ਇੱਕ ਹੋਰ ਯੂਜ਼ਰ ਨੇ ਅੱਗੇ ਕਿਹਾ: “ਜਦੋਂ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਜਾਇਜ਼ ਸਮੱਸਿਆਵਾਂ ਨੂੰ ਹੱਲ ਕੀਤਾ ਜਾਣਾ ਹੈ, ਅਤੇ ਸਿੱਖਣ ਲਈ ਪ੍ਰੇਰਨਾਦਾਇਕ ਚੀਜ਼ਾਂ ਹਨ, ਤਾਂ ਮੈਂ ਹੈਰਾਨ ਹਾਂ ਕਿ ਵੈਸਟਮਿੰਸਟਰ ਦੁਆਰਾ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਰੱਦੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਕਾਲਜ ਪ੍ਰਸ਼ਾਸਨ ਨੇ ਆਪਣਾ ਪੱਖ ਰੱਖਦੇ ਹੋਏ, ਇਹ ਬਿਆਨ ਜਾਰੀ ਕੀਤਾ ਕਿ “ਵੈਸਟਮਿੰਸਟਰ ਕਾਲਜ ਕਦੇ-ਕਦਾਈਂ ਸਮਾਜਿਕ ਮੁੱਦਿਆਂ ਦਾ ਵਿਸ਼ਲੇਸ਼ਣ ਕਰਨ ਦੇ ਮੌਕੇ ਵਜੋਂ ਇਸ ਤਰ੍ਹਾਂ ਦੇ ਚੋਣਵੇਂ ਕੋਰਸਾਂ ਦੀ ਪੇਸ਼ਕਸ਼ ਕਰਦਾ ਹੈ।”

“ਇਨ੍ਹਾਂ ਕੋਰਸਾਂ ਦੇ ਵਰਣਨ, ਕੁਝ ਪਾਠਕਾਂ ਲਈ ਚਿੰਤਾ-ਜਨਕ ਹੋਣ ਦੇ ਨਾਲ, ਵਿਦਿਆਰਥੀਆਂ ਨੂੰ ਇਹ ਫੈਸਲਾ ਕਰਨ ਦੇ ਵਿੱਚ ਮਦਦ ਕਰਦੇ ਹਨ ਕਿ ਕੀ ਉਹ ਵਿਵਾਦਪੂਰਨ ਵਿਸ਼ਿਆਂ ਦੀ ਗੰਭੀਰ ਜਾਂਚ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ।”

ਕਾਲਜ ਕੋਰਸ ਦੇ ਵੇਰੇਵੇ ਅਨੁਸਾਰ ਇਸ ਕੋਰਸ ਦੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਉਮਰ 21 ਸਾਲ ਹੋਣੀ ਜ਼ਰੂਰੀ ਹੈ। ਇਸ ਕੋਰਸ ਨੂੰ ਅਪਲਾਈ ਕਰਨ ਵਾਲੇ ਵਿਦਿਆਰਥੀ Bedbible.com ਵੈੱਬਸਾਈਟ ਦੇ ਉਤੇ ਜਾ ਕੇ ਕੋਰਸ ਕਰਨ ਲਈ ਬੇਨਤੀ ਦੇ ਸਕਦੇ ਹਨ। ਇਸ ਵਿੱਚ ਤੁਸੀਂ ਲਿੰਕ ਤੇ ਕਲਿੱਕ ਕਰਕੇ ਆਪਣੇ ਨਾਂ, ਈਮੇਲ ਤੇ ਹੋਰ ਵੇਰਵੇ ਭਰਨੇ ਹੋਣਗੇ।

About admin

Check Also

‘ਪੈਰੋਲ ‘ਤੇ ਜੇ-ਲ੍ਹ ‘ਚੋ ਬਾਹਰ ਆਇਆ Ram Rahim ਐ ਨਕਲੀ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.