Home / ਤਾਜਾ ਖਬਰਾ / ਹੁਣੇ ਆਇਆ ਸੋਨੇ ਦੇ ਰੇਟਾਂ ਚ ਭਾਰੀ ਬਦਲਾਵ ਦੇਖੋ ਰੇਟ !

ਹੁਣੇ ਆਇਆ ਸੋਨੇ ਦੇ ਰੇਟਾਂ ਚ ਭਾਰੀ ਬਦਲਾਵ ਦੇਖੋ ਰੇਟ !

ਨਵੀਂ ਦਿੱਲੀ- ਸੋਨੇ ਦੇ ਰੇਟ ਵਿਚ 2 ਦਿਨਾਂ ਦੌਰਾਨ 1,000 ਰੁਪਏ ਤੱਕ ਦੀ ਗਿਰਾਵਟ ਆਈ ਹੈ। ਇਸ ਹਫ਼ਤੇ ਦੇ ਅੰਤਿਮ ਕਾਰੋਬਾਰੀ ਦਿਨ ਐੱਮ. ਸੀ. ਐਕਸ. ਦੇ ਉਤੇ ਸੋਨੇ ਦੀ ਕੀਮਤ 47,560 ਰੁਪਏ ਪ੍ਰਤੀ 10 ਗ੍ਰਾਮ ਦੇ ਉਤੇ ਬੰਦ ਹੋਈ ਹੈ। ਪਿਛਲਾ ਹਫ਼ਤਾ ਸੋਨੇ ਲਈ ਉਤਰਾਅ-ਚੜ੍ਹਾਅ ਭਰਿਆ ਰਿਹਾ। ਇਸੇ ਹੀ ਦੌਰਾਨ ਸੋਨਾ ਇਕ ਸਮੇਂ 2 ਮਹੀਨਿਆਂ ਦੇ ਉੱਚੇ ਪੱਧਰ 48,500 ਰੁਪਏ ਪ੍ਰਤੀ 10 ਗ੍ਰਾਮ ਦੇ ਉਤੇ ਪਹੁੰਚ ਗਿਆ ਸੀ। ਹਾਲਾਂਕਿ, 2 ਦਿਨਾਂ ਵਿਚ ਹਜ਼ਾਰ ਰੁਪਏ ਸਸਤਾ ਹੋਣ ਦੇ ਬਾਵਜੂਦ ਸੋਨਾ ਇਸ ਮਹੀਨੇ ਹੁਣ ਵੀ ਲਗਭਗ 3,500 ਰੁਪਏ ਮਹਿੰਗਾ ਪੈ ਰਿਹਾ ਹੈ।

ਸ਼ੁੱਕਰਵਾਰ ਦੇ ਕਾਰੋਬਾਰੀ ਦਿਨ ਕੌਮਾਂਤਰੀ ਬਾਜ਼ਾਰ ਦੇ ਵਿਚ ਸੋਨੇ ਵਿਚ ਗਿਰਾਵਟ ਕਾਰਨ ਇੱਥੇ ਵੀ ਕੀਮਤਾਂ ਵਿਚ ਕਮਜ਼ੋਰੀ ਦੇਖਣ ਨੂੰ ਮਿਲੀ। ਯੂ. ਐੱਸ. 10 ਸਾਲਾ ਬਾਂਡ ਦੀ ਯੀਲਡ ਵਧਣ ਵਿਚਕਾਰ ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ 5.30 ਡਾਲਰ ਯਾਨੀ 0.3 ਫ਼ੀਸਦੀ ਟੁੱਟ ਕੇ 1,776.70 ਡਾਲਰ ਪ੍ਰਤੀ ਔਂਸ ਰਹਿ ਗਈ, ਜਦੋਂ ਕਿ ਚਾਂਦੀ 0.5 ਫ਼ੀਸਦੀ ਸ ਸ ਤੀ ਹੋ ਕੇ 26.05 ਡਾਲਰ ਪ੍ਰਤੀ ਔਂਸ ਹੋ ਗਈ।

ਉੱਥੇ ਹੀ, ਸੋਨੇ ਦੇ ਵਿਚ ਗਿਰਾਵਟ ਵਿਚਕਾਰ ਪੈਲੇਡੀਅਮ ਤੇ ਪਲੈਟੀਨਮ ਵਿਚ ਵੱਡੀ ਤੇਜ਼ੀ ਦੇਖਣ ਨੂੰ ਮਿਲੀ। ਪੈਲੇਡੀਅਮ ਨੇ 2,925.14 ਪ੍ਰਤੀ ਔਂਸ ਦੇ ਰਿਕਾਰਡ ਉੱਚ ਪੱਧਰ ਨੂੰ ਛੂਹਿਆ ਤੇ ਹਫ਼ਤਾ-ਵਾਰੀ ਤੇਜ਼ੀ ਨਾਲ 2,855.5 ਪ੍ਰਤੀ ਔਂਸ ‘ਦੇ ਉਤੇ ਬੰਦ ਹੋਈ। ਪਲੈਟੀਨਮ 2 ਫ਼ੀਸਦੀ ਦੀ ਬੜ੍ਹਤ ਨਾਲ 1,232 ਡਾਲਰ ਪ੍ਰਤੀ ਔਂਸ ਦੇ ਉਤੇ ਪਹੁੰਚ ਗਈ। ਪੈਲੇਡਿਅਮ ਅਤੇ ਪਲੈਟੀਨਮ ਦੋਹਾਂ ਦੀ ਵਰਤੋਂ ਵਾਹਨਾਂ ਵਿਚ ਪ੍ਰਦੂਸ਼ਣ ਘਟਾਉਣ ਵਾਲੇ ਨਿਕਾਸ ਦੇ ਤੌਰ ਦੇ ਉਤੇ ਕੀਤੀ ਜਾਂਦੀ ਹੈ। ਪੈਲੇਡੀਅਮ ਗੈਸੋਲੀਨ ਇੰਜਣਾਂ ਵਿਚ ਵਧੇਰੇ ਵਰਤੀ ਜਾਂਦੀ ਹੈ। ਜਿਊਲਰਾਂ ਦਾ ਕਹਿਣਾ ਹੈ, ਕਿ ਕੋਵਿਡ-19 ਪਾਬੰਦੀਆਂ ਭਾਰਤ ਵਿਚ ਗਹਿਣਿਆਂ ਦੀ ਮੰਗ ਨੂੰ ਪ੍ਰਭਾਵਿਤ ਕਰ ਰਹੀਆਂ ਹਨ, ਅਗਲੇ ਕੁਝ ਹਫ਼ਤਿਆਂ ਲਈ ਮੰਗ ਕਮਜ਼ੋਰ ਰਹਿ ਸਕਦੀ ਹੈ। ਹੋਰ ਖ਼ਬਰਾਂ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜਰੂਰ ਲਾਇਕ ਕਰੋ ਜੀ

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *