Home / news / ਦੇਖੋ ਮੰਤਰੀ ਨੇ ਕਿਸ ਤਰਾਂ ਮੰਗੀ ਸੀ ਰਿਸ਼ਵਤ !

ਦੇਖੋ ਮੰਤਰੀ ਨੇ ਕਿਸ ਤਰਾਂ ਮੰਗੀ ਸੀ ਰਿਸ਼ਵਤ !

ਚੰਡੀਗੜ੍ਹ: ਇੱਕ ਕੋਡ ਵਰਡ ਸੀ ਜਿਸ ਨੇ ਪੰਜਾਬ ਦੇ ਸਿਹਤ ਮੰਤਰੀ ਜਿਨ੍ਹਾਂ ਦਾ ਨਾਮ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਕਥਿਤ ਸ਼ਮੂਲੀਅਤ ਲਈ ਫਸਾਇਆ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੀ ਕੈਬਨਿਟ ਦੇ ਵਿੱਚੋਂ ਬਰਖ਼ਾਸਤ ਕਰ ਦਿੱਤਾ।

ਮਿਲੀ ਹੋਈ ਜਾਣਕਾਰੀ ਦੇ ਅਨੁਸਾਰ ਮੰਤਰੀ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਲਈ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਦੇ ਮਕਸਦ ਨਾਲ ਬਠਿੰਡਾ ਦੇ ਇਕ ਠੇਕੇਦਾਰ ਤੋਂ ਕਥਿਤ ਤੌਰ ਦੇ ਉੱਤੇ ਕਮਿਸ਼ਨ ਮੰਗਿਆ ਸੀ।

ਸੂਤਰਾਂ ਦੇ ਅਨੁਸਾਰ ਵਿਭਾਗ ਦੇ ਇੱਕ ਅਧਿਕਾਰੀ ਨੇ ਮੁੱਖ ਮੰਤਰੀ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਇਸ ‘ਡੀਲ’ ਬਾਰੇ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਉਸ ਦੀ ਪਛਾਣ ਛੁਪਾਉਣ ਦਾ ਵਾਅਦਾ ਕਰਦਿਆਂ ਮੰਤਰੀ ਵਿਰੁੱਧ ਠੋਸ ਸਬੂਤ ਮੰਗੇ। ਸੂਤਰਾਂ ਨੇ ਦੱਸਿਆ,

ਕਿ ਅਧਿਕਾਰੀ ਤੇ ਜਿਸ ਵਿਅਕਤੀ ਤੋਂ ਕਮਿਸ਼ਨ ਮੰਗਿਆ ਗਿਆ ਸੀ, ਉਸ ਨੇ ਸਿੰਗਲਾ ਦੇ ਨਾਲ ਹੋਈ ਮੁਲਾਕਾਤ ਦੀ ਆਡੀਓ ਰਿਕਾਰਡਿੰਗ ਮੰਗੀ ਸੀ। ਜਦੋਂ ਇਹ ਰਿਕਾਰਡਿੰਗ ਮੁੱਖ ਮੰਤਰੀ ਤੱਕ ਪਹੁੰਚੀ ਤੇ ਮੰਤਰੀ ਅਤੇ ਉਨ੍ਹਾਂ ਦੇ ਵਿਭਾਗ ਤੋਂ ਮੰਤਰੀ ਦੇ ਮਾਮਲਿਆਂ ਦੇ ਵਿੱਚ ਉਨ੍ਹਾਂ ਦੇ ਲੈਣ-ਦੇਣ ਬਾਰੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਗਈ,

ਤਾਂ ਮਾਨ ਨੇ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਦਾ ਫੈਸਲਾ ਕੀਤਾ। ਜਦੋਂ ਰਿਕਾਰਡਿੰਗ ਮੁੱਖ ਮੰਤਰੀ ਦੇ ਕਬਜ਼ੇ ਵਿੱਚ ਸੀ ਤਾਂ ਸਿੰਗਲਾ ਨੂੰ ਬੁਲਾ ਕੇ ਉਨ੍ਹਾਂ ਦੇ ਸਾਹਮਣੇ ਚਲਾਇਆ ਗਿਆ। ਫਿਰ ਉਸ ਨੂੰ ਇਹ ਪੁਸ਼ਟੀ ਕਰਨ ਲਈ ਕਿਹਾ ਗਿਆ ਕਿ ਕੀ ਇਹ ਉਸ ਦੀ ਹੀ ਆਵਾਜ਼ ਸੀ।

ਸੂਤਰਾਂ ਨੇ ਦੱਸਿਆ ਕਿ ਆਡੀਓ ਰਿਕਾਰਡਿੰਗ ਦੇ ਵਿੱਚ ਮੰਤਰੀ ਕਥਿਤ ਤੌਰ ਦੇ ਉੱਤੇ ਠੇਕੇਦਾਰ ਨੂੰ ਆਪਣੇ ਭਤੀਜੇ ਨੂੰ “ਸ਼ੁਕਰਾਨਾ” (ਕਮਿਸ਼ਨ ਲਈ ਕੋਡ ਵਰਡ) ਦੇਣ ਲਈ ਕਹਿ ਰਿਹਾ ਸੀ। ਜਦੋਂ ਆਡੀਓ ਰਿਕਾਰਡਿੰਗ ਦਾ ਸਾਹਮਣਾ ਕੀਤਾ ਗਿਆ, ਤਾਂ ਮੰਤਰੀ ਨੇ ਮੰਨਿਆ, ਕਿ ਇਹ ਉਸ ਦੀ ਆਵਾਜ਼ ਸੀ।

ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਵਿਜੇ ਸਿੰਗਲਾ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਤੇ ਮਾਮਲੇ ਦੀ ਜਾਂਚ ਲਈ ਮੁਹਾਲੀ ਦੇ ਭ੍ਰਿਸ਼ਟਾਚਾਰ ਵਿਰੋਧੀ ਸੈੱਲ ਤੇ ਪੁ-ਲੀ-ਸ ਨੂੰ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਉਸ ਸਮੇਂ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤ-ਹਿ-ਤ ਗ੍ਰਿਫਤਾਰ ਕੀਤਾ ਗਿਆ ਸੀ।

ਆਪਣੇ ਖਿਲਾਫ ਕਾਰਵਾਈ ਉੱਤੇ ਸਿਹਤ ਮੰਤਰੀ ਵਿਜੈ ਸਿੰਗਲਾ ਨੇ ਕਿਹਾ, ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਨੂੰ ਬਦਮਾਨ ਕਰਨ ਦੇ ਮਕਸਦ ਦੇ ਲਈ ਸਾਜ਼ਿਸ਼ ਤਹਿਤ ਉਸ ਨੂੰ ਫਸਾਇਆ ਗਿਆ ਹੈ। ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਕਰੱਪਸ਼ਨ ਦੇ ਕੇਸ ਦੇ ਵਿੱਚ ਡਾ. ਸਿੰਗਲਾ ਦਾ 27 ਮਈ ਤੱਕ ਪੁਲਿਸ ਰਿਮਾਂਡ ਦੇ ਉੱਤੇ ਹਨ।

ਮੁੱਖ ਮੰਤਰੀ ਨੇ ਕਿਹਾ ,ਕਿ ‘ਆਪ’ ਸਰਕਾਰ ਦਾ ਸਟੈਂਡ ਭ੍ਰਿਸ਼ਟਾਚਾਰ ਨੂੰ ਕਦੇ ਵੀ ਬਰਦਾਸਤ ਨਾ ਕਰਨ ਵਾਲਾ ਹੈ। ਮਾਨ ਨੇ ਕਿਹਾ, “ਮੈਂ 1 ਰੁਪਏ ਲਈ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਾਂਗਾ। ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣਾ ਚਾਹੁੰਦੇ ਹਾਂ।” ਸਿੰਗਲਾ (52) ਮਾਨਸਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਉਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬੀ ਗਾਇਕ ਤੇ ਕਾਂਗਰਸੀ ਉਮੀਦਵਾਰ ਸ਼ੁਭਦੀਪ ਸਿੰਘ ਸਿੱਧੂ ਨੂੰ ਹ-ਰਾ-ਇ-ਆ ਸੀ। ਸਿੰਗਲਾ ਦੰਦਾਂ ਦੇ ਡਾਕਟਰ ਹਨ।

About admin

Check Also

ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਕੱ-ਢੀਆਂ ਗਾ-ਲ੍ਹਾਂ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.