Home / ਵਾਇਰਲ / ਕੁੜੀਆਂ ਤੇ ਬਚੇ ਨਾ ਦੇਖਣ

ਕੁੜੀਆਂ ਤੇ ਬਚੇ ਨਾ ਦੇਖਣ

ਪਖੰਡੀ ਬਾਬੇ ਦਾ ਦਰਬਾਰ ਲੱਗਾ ਸੀ, ਬੀਬੀਆਂ ਖੁਰੜੇ ਘੁੱਟ ਰਹੀਆਂ ਸੀ, ਪੁੱਛਾਂ ਲਈਆਂ ਜਾ ਰਹੀਆਂ ਸੀ ਇੱਕ ਬੁੱਢੜੀ ਮਾਈ ਨੇ ਆ ਕੇ ਬਾਬੇ ਦੇ ਪੈਰਾਂ ਤੇ ਪੰਜਾਂ ਦਾ ਨੋਟ ਰੱਖਿਆ ਤੇ ਅਰਜ਼ ਕੀਤੀ “ਬਾਬਾ ਜੀ, ਸਾਡੀ ਘੋੜੀ ਚੋਰੀ ਹੋ ਗਈ, ਕੋਈ ਥਹੁ ਪਤਾ ਨੀ ਲੱਗਦਾ…” ਬਾਬੇ ਨੇ ਮੀਟ ਕੇ ਅੱਖਾਂ ਕੀਤੀ ਸਰਚ ਤੇ ਬੋਲਿਆ “ਮਾਈ, ਸਾਡੇ ਤੋਂ ਕੁਛ ਨੀ ਲੁਕਿਆ, ਘੋੜੀ ਤੇਰੇ ਸ਼ਰੀਕਾਂ ਨੇ ਚੋਰੀ ਕੀਤੀ ਆ…”

ਮਾਈ – ਹਾਏ ਪੱਟੇ ਜਾਣ, ਥੇਹ ਹੋ ਜਾਏ ਸ਼ਰੀਕਾਂ ਦਾ, ਸ਼ਰੀਕ.ਤਾਂ ਮਿੱਟੀ ਦਾ ਵੀ ਮਾੜਾ ਪਰ ਬਾਬਾ ਜੀ ਘੋੜੀ ਹੁਣ ਕਿੱਥੇ ਐ..?” ਬਾਬੇ ਦੀ ਸਰਚ ਅਜੇ ਡਿਸਕਨੈਕਟ ਨੀ ਸੀ ਹੋਈ, ਕਹਿੰਦਾ ਮਾਈ ਘੋੜੀ ਤੇਰੇ ਸ਼ਰੀਕਾਂ ਨੇ ਮਾਲਵੇ ਦੇ ਸਰਦਾਰਾਂ ਨੂੰ ਸਸਤੀ ਵੇਚਤੀ ਤੇ ਉਹਨਾਂ ਨੇ ਗਾਹਾਂ ਆਵਦੀ ਕੁੜੀ ਨੂੰ ਦਾਜ ‘ਚ ਦੇ ਤੀ, ਉਹਨਾਂ ਦਾ ਜਵਾਈ ਕਹਿੰਦਾ ਮੈਂ ਤਾਂ ਏਸੇ ਘੋੜੀ ਤੇ ਬੈਠ ਕੇ ਪਿੰਡ ਜਾਣਾ, ਸੋ ਮਾਈ ਹੁਣ ਔਖਾ..”

ਮਾਈ ਅੱਗੋਂ ਬੁੜਕ ਪਈ “ਵੇ ਬੂਜੜਾ, ਤੈਨੂੰ ਬਾਬਾ ਕਿਹੜੇ ਕੰਜਰ ਨੇ ਬਣਾਤਾ, ਸਾਡੀ ਤਾਂ ਸੇਵੀਆਂ ਵੱਟਣ ਆਲ਼ੀ ਘੋੜੀ ਚੋਰੀ ਹੋਈ ਐ, ਉਰੇ ਕਰ ਮੇਰੇ ਪੰਜ ਰੁਪਈਏ। ਸੋ ਦੋਸਤੋ ਅਜਿਹੇ ਬਾਬਿਆਂ ਤੋਂ ਬਚੋ। ਅਜਿਹੇ ਲੋਕ ਤੁਹਾਨੂੰ ਪਾ ਗਲ ਬਣਾ ਕੇ ਗ ਲ਼ਤ ਪਾਸੇ ਲਿਜਾਦੇ ਹਨ। ਸੋ ਕਦੇ ਵੀ ਸੱਚੇ ਪ੍ਰਮਾਤਮਾ ਤੋਂ ਬੇਮੁੱਖ ਨਾ ਹੋਵੋ। ਅਜਿਹੇ ਲੋਕਾਂ ਨੂੰ ਪਿੰਡਾਂ ਤੋ ਭਜਾ ਦਿਓ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *