Home / news / ਸਿੱਧੂ ਮੂਸੇ ਵਾਲੇ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਹੋਏ ਵੱਡੇ ਖੁਲਾਸੇ

ਸਿੱਧੂ ਮੂਸੇ ਵਾਲੇ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਹੋਏ ਵੱਡੇ ਖੁਲਾਸੇ

ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਅੰਤਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਵਿਖੇ ਕੀਤਾ ਗਿਆ। ਭਾਰੀ ਗਿਣਤੀ ‘ਚ ਉਨ੍ਹਾਂ ਨੂੰ ਚਾਹੁਣ ਵਾਲੇ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਮੂਸੇ ਪਿੰਡ ਆਏ । ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਨੌਜਵਾਨਾਂ ਦੇ ਵੱਲੋਂ ਵੀ ਮੌਕੇ ਤੇ ਪੰਜਾਬ ਦੀ ਮਾਨ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ।

ਹਰ ਕਿਸੇ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਸਬੰਧੀ ਕਾਰਵਾਈ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ । ਇਸੇ ਵਿਚਕਾਰ ਕੱਲ੍ਹ ਦੇਰ ਸ਼ਾਮ ਹੋਏ ਸਿੱਧੂ ਮੂਸੇਵਾਲਾ ਦੇ ਪੋਸਟ-ਮਾਰਟਮ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਹਨ ।

ਦਰਅਸਲ ਸਿੱਧੂ ਮੁਸੇਵਾਲਾ ਦੇ ਪਰਿਵਾਰ ਦੇ ਵੱਲੋਂ ਪਹਿਲਾਂ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ ਕੀਤਾ ਸੀ । ਪਰ ਸਰਕਾਰ ਦੇ ਵੱਲੋਂ ਉਨ੍ਹਾਂ ਨੂੰ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ ਗਿਆ ਜਿਸ ਦੇ ਬਾਅਦ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਹੋਇਆ ਤੇ ਹੁਣ ਇਸ ਪੋਸਟਮਾਰਟਮ ਦੇ ਵਿੱਚ ਕਈ ਵੱਡੇ ਖੁਲਾਸੇ ਸਾਹਮਣੇ ਆਏ ਹਨ ।

ਦੱਸ ਦਈਏ, ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਦੇ ਸਰੀਰ ਦੇ ਵਿੱਚ ਗੋਲੀਆਂ ਦੇ 24 ਨਿਸ਼ਾਨ ਹਨ ਇਸ ਤੋਂ ਇਲਾਵਾ ਉਨ੍ਹਾਂ ਤੇ ਫੇਫੜੇ ਅਤੇ ਲੀਵਰ ਦੇ ਵਿਚ ਵੀ ਗੋਲੀ ਲੱਗੀ ਹੈ ।

ਇਸ ਪੋਸਟਮਾਰਟਮ ਰਿਪੋਰਟ ਦੇ ਅਨੁਸਾਰ ਪਤਾ ਚੱਲਿਆ ਹੈ ਕਿ 5 ਡਾਕਟਰਾਂ ਦੀ ਟੀਮ ਦੇ ਵੱਲੋਂ ਸਿੱਧੂ ਮੁਸੇਵਾਲਾ ਦਾ ਪੋਸਟਮਾਰਟਮ ਦੇ ਵਿਚ ਇਹ ਖੁਲਾਸਾ ਕੀਤਾ ਗਿਆ ਕਿ ਉਨ੍ਹਾਂ ਦੇ ਸਿਰ ,ਪੈਰ , ਛਾਤੀ ਅਤੇ ਪੇਟ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਤੇ ਡਾਕਟਰਾਂ ਨੂੰ ਸਿੱਧੂ ਦੇ ਸਰੀਰ ਤੋਂ ਗੋਲੀਆਂ ਦੇ 24 ਨਿਸ਼ਾਨ ਮਿਲੇ ਹਨ ।

ਡਾਕਟਰਾਂ ਦੇ ਅਨੁਸਾਰ ਸਿੱਧੂ ਮੂਸੇਵਾਲੇ ਦੇ ਖੱਬੇ ਫੇਫੜੇ ਤੇ ਲੀਵਰ ਦੇ ਵਿਚ ਗੋਲੀ ਲੱਗੀ ਹੋਈ ਸੀ । ਇਸ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਤੇ ਜ਼ਿਆਦਾ ਖੂਨ ਵਹਿਣਾ ਵੀ ਸਿੱਧੂ ਮੂਸੇਵਾਲੇ ਦੀ ਮੌਤ ਦਾ ਇਕ ਕਾਰਨ ਦੱਸਿਆ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਅੱਜ ਸਿੱਧੂ ਮੂਸੇਵਾਲਾ ਦਾ ਅੰਤਮ ਸਸਕਾਰ ਕੀਤਾ ਜਾਣਾ ਹੈ ।

ਭਾਰੀ ਗਿਣਤੀ ਦੇ ਵਿਚ ਨੌਜਵਾਨਾਂ ਦਾ ਇਕੱਠ ਉਨ੍ਹਾਂ ਦੇ ਘਰ ਦੇ ਬਾਹਰ ਵੇਖਣ ਨੂੰ ਮਿਲ ਰਿਹਾ ਹੈ । ਹਰ ਕਿਸੇ ਦੇ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਸਬੰਧੀ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇ । ਉਥੇ ਹੀ ਵਿਰੋਧੀਆਂ ਦੇ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ।

About admin

Check Also

ਮੰਜੇ ਤੇ ਪੈਣ ਨਾਲ ਵੀ ਹੁੰਦੀਆਂ ਬਿਮਾਰੀਆਂ ਠੀਕ !

ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇਕ ਵਿਅਕਤੀ ਵੱਲੋਂ ਕਿਹਾ …

Leave a Reply

Your email address will not be published.

Recent Comments

No comments to show.