Home / ਵਾਇਰਲ / ਦੇਖੋ ਬੁਢੀ ਆਂਟੀ ਦਾ ਤਜਰਬਾ !

ਦੇਖੋ ਬੁਢੀ ਆਂਟੀ ਦਾ ਤਜਰਬਾ !

ਦੱਸਦੇ ਇੱਕ ਵਾਰ ਇੱਕ ਧੰਨਵਾਨ ਸ਼ਾਹੂਕਾਰ ਨੇ ਮੁਨਸ਼ੀ ਕੋਲ ਸੱਦ ਲਿਆ ਪੁੱਛਣ ਲੱਗਾ “ਹਿਸਾਬ ਲਗਾ ਕੇ ਦੱਸ ਆਪਣੇ ਕੋਲ ਕਿੰਨੀ ਕੂ ਦੌਲਤ ਏ..”? ਤਿੰਨ ਦਿਨਾਂ ਬਾਅਦ ਰਿਪੋਰਟ ਦਿੱਤੀ..ਆਖਣ ਲੱਗਾ ਸ਼ਾਹ ਜੀ ਸੱਤ ਪੀੜੀਆਂ ਤਾਂ ਆਰਾਮ ਨਾਲ ਬਹਿ ਕੇ ਖਾ ਪੀ ਲੈਣਗੀਆਂ ਪਰ ਅੱਠਵੀਂ ਪੀੜੀ ਨੂੰ ਥੋੜੀ ਮੁਸ਼ਕਿਲ ਆ ਸਕਦੀ ਏ! ਸ਼ਾਹੂਕਾਰ ਬੇਚੈਨ ਰਹਿਣ ਲੱਗਾ..ਰੋਟੀ ਪਾਣੀ ਛੁੱਟ ਗਿਆ..ਦਿਨੇ ਰਾਤ ਬੱਸ ਅੱਠਵੀਂ ਪੀੜੀ ਦਾ ਫਿਕਰ ਖਾਈ ਜਾਵੇ..ਅਖੀਰ ਘਰ ਦੇ ਇੱਕ ਸਿਆਣੇ ਕੋਲ ਲੈ ਗਏ

ਉਹ ਆਖਣ ਲੱਗਾ ਸ਼ਾਹ ਜੀ ਇੱਕ ਕੰਮ ਕਰਨਾ ਪਊ ਤੁਹਾਨੂੰ..ਆਹ ਅੱਧਾ ਕਿੱਲੋ ਆਟਾ ਲੈ ਜਾਵੋ ਤੇ ਜਿਹੜੀ ਬੁਢੀ ਨੁੱਕਰ ਵਾਲੇ ਘਰ ਕੱਪੜੇ ਸਿਉਂਦੀ ਏ ਉਸਨੂੰ ਦੇ ਆਵੋ..ਫੇਰ ਮੁਸ਼ਕਿਲ ਹੱਲ ਹੋ ਜਾਵੇਗੀ! ਅਗਲੇ ਦਿਨ ਬੁਢੀ ਦੇ ਦਵਾਰ ਤੇ ਪੁੱਜ ਗਿਆ ਆਟੇ ਵਾਲੀ ਪੋਟਲੀ ਦਿੰਦਾ ਹੋਇਆ ਆਖਣ ਲੱਗਾ ਕੇ ਰੋਟੀਆਂ ਪਕਾ ਲਵੀਂ..ਅੱਗੋਂ ਆਹਂਦੀ..ਸੁਵੇਰੇ ਖਾਦੀ ਸੀ..ਦੁਪਹਿਰ ਜੋਗੀ ਬਣੀ ਹੋਈ ਏ..ਆਥਣ ਵੇਲੇ ਜੋਗਾ ਆਟਾ ਹੈਗਾ ਬਥੇਰਾ..!

ਆਖਣ ਲੱਗਾ ਕੇ ਤਾਂ ਵੀ ਰੱਖ ਲੈ..ਕੱਲ ਨੂੰ ਕੰਮ ਆਵੇਗਾ ਅੱਗੋਂ ਆਂਹਦੀ “ਸ਼ਾਹ ਜੀ ਮੈਨੂੰ ਪੂਰਾ ਯਕੀਨ ਏ ਜਿਸਨੇ ਅੱਜ ਬੰਦੋਬਸਤ ਕੀਤਾ ਕੱਲ ਨੂੰ ਵੀ ਭੁੱਖਾ ਨਹੀਂ ਸਵਾਊ..ਨਹੀਂ ਚਾਹੀਦਾ ਮੈਨੂੰ ਤੇਰਾ ਆਟਾ..” ਪੋਟਲੀ ਉਂਝ ਦੀ ਉਂਝ ਹੀ ਮੋੜ ਲਿਆਂਧੀ ਤੇ ਸਿਆਣੇ ਨੂੰ ਸੁਨੇਹਾ ਘੱਲ ਦਿੱਤਾ ਕੇ ਮੇਰੀ ਮੁਸ਼ਕਲ ਹੱਲ ਹੋ ਗਈ..! ਦੋਸਤੋ ਅਜੇ ਵੀ ਏਦਾਂ ਦੀ ਬਹੁਤ ਸਾਰੇ ਮਿਲ ਜਾਂਦੇ ਨੇ ਜਿਹਨਾਂ ਕੋਲ ਅਗਲੀਆਂ ਸੱਤ ਪੀੜੀਆਂ ਜੋਗਾ ਤਾਂ ਬਥੇਰਾ ਏ ਪਰ ਅੱਠਵੀਂ ਪੀੜੀ ਦਾ ਫਿਕਰ ਓਹਨਾ ਨੂੰ ਦਿਨੇ ਰਾਤੀ ਵੱ ਢ ਵੱ ਢ ਖਾਈ ਜਾਂਦਾ ਏ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *