ਕਬੱਡੀ ਮੈਚ ਦੇ ਦੌਰਾਨ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ ਹੱ-ਤਿ-ਆ ਦੇ ਕੇਸ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜਲੰਧਰ ਦਿਹਾਤ ਪੁਲਿਸ ਨੇ ਅੱਜ ਇਸ ਵਿਚ ਵੱਡਾ ਖੁਲਾਸਾ ਕਰ ਸਕਦੀ ਹੈ।
ਮਾਮਲੇ ਦੇ ਵਿਚ ਜੇਲ੍ਹ ਤੋਂ ਲੈ ਕੇ ਖੁੱਲ੍ਹੇਆਮ ਘੁੰਮ ਰਹੇ ਕਈ ਗੈਂਗਸਟਰਾਂ ਤੇ ਉਨ੍ਹਾਂ ਦੇ ਗੁਰਗਿਆਂ ਨੂੰ ਪੁਲਿਸ ਨੇ ਉੱਤਰ ਪ੍ਰਦੇਸ਼, ਦਿੱਲੀ ਤੇ ਹਰਿਆਣਾ ਤੋਂ ਕਾਬੂ ਕੀਤਾ ਹੈ। ਕੁਝ ਗੈਂਗਸਟਰਾਂ ਜਿਨ੍ਹਾਂ ਨੇ ਸੰਦੀਪ ਨੰਗਲ ਅੰਬੀਆਂ ਨੂੰ ਮਾਰਨ ਦੀ ਸੁਪਾਰੀ ਲਈ ਸੀ, ਉਨ੍ਹਾਂ ਨੂੰ ਵੀ ਜੇਲ੍ਹ ਤੋਂ ਰਿਮਾਂਡ ਦੇ ਉੱਤੇ ਲੈ ਕੇ ਪੁਲਿਸ ਮਾਮਲੇ ਦੀ ਤੈਅ ਤੱਕ ਪਹੁੰਚੀ ਹੈ।
ਦੱਸ ਦੇਈਏ ਕਿ ਜੇਲ੍ਹ ਤੋਂ ਰਿਮਾਂਡ ‘ਤੇ ਲਏ ਗੈਂਗਸਟਰਾਂ ਤੋਂ ਪੁੱਛ-ਗਿਛ ਦੇ ਵਿਚ ਹੀ ਪੁਲਿਸ ਨੂੰ ਪਤਾ ਲੱਗਾ ਸੀ ਕਿ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਨੂੰ ਕੈਨੇਡਾ ਤੇ ਹੋਰ ਦੇਸ਼ਾਂ ਦੇ ਵਿਚ ਬੈਠੇ ਲੋਕਾਂ ਨੇ ਸੁਪਾਰੀ ਦੇ ਕੇ ਮਰਵਾਇਆ ਸੀ। ਪੁਲਿਸ ਨੇ ਫਤਿਹ ਸਿੰਘ ਉਰਫ ਯੁਵਰਾਜ ਨਿਵਾਸੀ ਸੰਗਰੂਰ, ਕੌਸ਼ਲ ਚੌਧਰੀ ਨਿਵਾਸੀ ਨਾਹਰਪੁਰਾ ਰੂਪਾ, ਹਰਿਆਣਾ ਦੇ ਗੁਰੂਗ੍ਰਾਮ ਦੇ
ਪਿੰਡ ਮਹੇਸ਼ਪੁਰ ਪਲਵਾਂ ਦੇ ਅਮਿਤ ਡਾਗਰ, ਸਿਮਰਨਜੀਤ ਸਿੰਘ ਉਰਫ ਜੁਝਾਰ ਸਿੰਘ ਉਰਫ ਗੈਂਗਸਟਰ ਨਿਵਾਸੀ ਪਿੰਡ ਮਾਧੋਪੁਰ ਪੀਲੀਭੀਤ ਨੂੰ ਵੱਖ-ਵੱਖ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆ ਸੀ। ਚਾਰੋਂ ਹਿਸਟਰੀਸ਼ੀਟਰ ਹਨ ਤੇ 20 ਤੋਂ ਵਧ ਕਤਲ ਤੇ ਗੈਰ-ਇਰਾਦਤਨ ਕਤਲ ਵਰਗੇ ਅਪਰਾਧਿਕ ਮਾਮਲਿਆਂ ਦੇ ਵਿਚ ਸ਼ਾਮਲ ਹਨ।
4 ਗੈਂਗਸਟਰਾਂ ਨੇ ਹੀ ਪੁਲਿਸ ਦੀ ਪੁੱਛਗਿਛ ਦੇ ਵਿਚ ਖੁਲਾਸਾ ਕੀਤਾ ਕਿ ਸਨੋਵਰ ਢਿੱਲੋਂ ਬਰੰਪਟਰ (ਕੈਨੇਡਾ) ਇਸ ਹੱਤਿਆਕਾਂਡ ਦੇ ਵਿਚ ਸ਼ਾਮਲ ਹੈ। ਉਹ ਕੈਨੇਡੀਅਨ ਸੈਥ ਟੀਵੀ ਤੇ ਰੇਡੀਓ ਸ਼ੋਅ ਦਾ ਨਿਰਮਾਤਾ ਤੇ ਨਿਰਦੇਸ਼ਕ ਹੈ। ਸੁਖਵਿੰਦਰ ਸਿੰਘ ਉਰਫ ਸੁੱਖਾ ਦੂਨੇਕੇ ਉਰਫ ਸੁੱਖ ਸਿੰਘ ਮੂਲ ਨਿਵਾਸੀ ਪਿੰਡ ਦੂਨੇਕੇ (ਮੋਗਾ) ਫਿਲਹਾਲ ਨਿਵਾਸੀ ਕੈਨੇਡਾ ਸਣੇ ਜਗਜੀਤ ਸਿੰਘ ਉਰਫ ਗਾਂਧੀ ਵਾਸੀ ਡੇਹਲੋਂ (ਮੂਲ ਨਿਵਾਸੀ ਲੁਧਿਆਣਾ) ਮਲੇਸ਼ੀਆ ਨੇ ਹੀ ਅੰਬੀਆ ਨੂੰ ਮਾ-ਰ-ਨ ਦੇ ਲਈ ਸੁਪਾਰੀ ਦਿੱਤੀ ਸੀ।