Home / ਤਾਜਾ ਖਬਰਾ / ਹੁਣੇ ਹੁਣੇ ਪੰਜਾਬ ਦੇ ਵਿਦਿਆਰਥੀਆਂ ਲਈ ਲਿਆ ਵੱਡਾ ਫੈਸਲਾ !

ਹੁਣੇ ਹੁਣੇ ਪੰਜਾਬ ਦੇ ਵਿਦਿਆਰਥੀਆਂ ਲਈ ਲਿਆ ਵੱਡਾ ਫੈਸਲਾ !

ਹੁਣ ਪੰਜਾਬ ਦੇ ਵਿਚ ਵੀ ਕਰੋਨਾ ਦਾ ਕਹਿਰ ਦਿਨੋ ਬ ਦਿਨ ਵਧਦਾ ਹੀ ਜਾ ਰਿਹਾ ਹੈ ਜਿਸ ਨੂੰ ਦੇਖ ਦੇ ਹੋਏ ਸੂਬਾ ਸਰਕਾਰ ਦੇ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਾਇਆ ਹਨ। ਕਰੋਨਾ ਦੇ ਵਾਧੇ ਦੇ ਮੱਦੇ ਨਜ਼ਰ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਈ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਜਿੱਥੇ ਰਾਤ ਦਾ ਕਰਫਿਊ ਹੁਣ 6 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਕੀਤਾ ਗਿਆ ਹੈ, ਉਥੇ ਹੀ ਹੁਣ ਸੂਬੇ ਦੇ ਵਿਚ ਹਫਤਾ ਵਾਰੀ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਸੂਬਾ ਸਰਕਾਰ ਦੇ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਦੇਖ ਦੇ ਹੋਏ 30 ਅਪ੍ਰੈਲ ਤੱਕ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਹੈ। ਜਿਸ ਸਦਕਾ ਬੱਚਿਆਂ ਨੂੰ ਕਰੋਨਾ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ ਜਾ ਸਕੇ।

ਪੰਜਾਬ ਦੇ ਵਿਦਿਆਰਥੀਆਂ ਦੇ ਲਈ ਲਿਆ ਗਿਆ ਵੱਡਾ ਫੈਸਲਾ ,ਜਿਸ ਬਾਰੇ ਹੁਣ ਤਾਜ਼ਾ ਖ ਬ ਰ ਸਾਹਮਣੇ ਆਈ ਹੈ। ਸੂਬੇ ਦੇ ਵਿੱਚ ਅੱਜ ਇੱਥੇ ਕੁਝ ਨਿੱਜੀ ਸਕੂਲਾਂ ਦੇ ਵੱਲੋਂ ਫੀਸਾਂ ਨੂੰ ਲੈ ਕੇ ਮਾਪੇ ਪ੍ਰੇਸ਼ਾਨ ਹੋ ਰਹੇ ਹਨ। ਉਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈਣ ਸਬੰਧੀ ਵੀ ਆਖਿਆ ਗਿਆ ਹੈ। ਇਸ ਸੰਬੰਧ ਦੇ ਵਿਚ ਜਾਰੀ ਪੱਤਰ ਦੇ ਅਨੁਸਾਰ ਸਰਕਾਰੀ ਸਕੂਲਾਂ ਦੇ ਵਿਚ ਦਾਖਲੇ ਦੇ ਸਬੰਧ ਦੇ ਵਿੱਚ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਸਕੂਲ ਮੁਖੀ ਦੇ ਨਾਲ ਵੀਡੀਓ ਕਾਨਫਰੈਂਸਿੰਗ ਮੀਟਿੰਗ ਵੀ ਕੀਤੀ ਜਾ ਰਹੀ ਹੈ।

ਜਾਰੀ ਕੀਤੇ ਪੱਤਰ ਦੇ ਅਨੁਸਾਰ ਕਲੱਸਟਰ ਸਥਿਤ ਸਰਕਾਰੀ ਸਕੂਲ ਦੇ ਕਿਸੇ ਵੀ ਕਲਾਸ ਦੇ ਵਿਦਿਆਰਥੀ ਦੇ ਲਈ ਜ਼ਰੂਰੀ ਨਹੀਂ ਹੈ ਕਿ ਉਹ ਕਲਸਟਰ ਦੇ ਸਕੂਲ ਦੇ ਵਿਚ ਦਾਖਲ ਹੋਵੋ। ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਵਿਦਿਆਰਥੀ ਆਪਣੇ ਮਾਪਿਆਂ ਦੀ ਮਰਜ਼ੀ ਦੇ ਅਨੁਸਾਰ ਕਿਸੇ ਵੀ ਸਰਕਾਰੀ ਸਕੂਲ ਦੇ ਵਿਚ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦਾ ਕਲਸਟਰ ਸਕੂਲ ਦੇ ਵਿਚ ਹੀ ਦਾਖਲਾ ਲੈਣਾ ਜਰੂਰੀ ਨਹੀਂ ਹੈ।

ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦਾ ਦਾਖਲਾ ਮਾਪਿਆਂ ਦੀ ਇੱਛਾ ਅਨੁਸਾਰ ਹੋਣਾ ਚਾਹੀਦਾ ਹੈ। ਤੁਸੀਂ ਇਸਦੇ ਬਾਰੇ ਦੇ ਵਿਚ ਕੀ ਸੋਚਦੇ ਹੋ ਸਾਨੂ ਫੇਸਬੁੱਕ ਤੇ ਕੰਮੈਂਟ ਕਰਕੇ ਜਰੂਰੁ ਦੱਸੋ ਜੀ ਤੇ ਹੋਰ ਖ਼ਬਰਾਂ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਇਕ ਕਰੋ ਜੀ

ਉਹ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਦਾਖਲ ਕਰਵਾ ਸਕਦੇ ਹਨ ਭਾਵੇਂ ਉਹ ਕਿਸੇ ਵੀ ਕਲਸਟਰ ਵਿੱਚ ਸਥਿਤ ਹੋਵੇ। ਅਧਿਆਪਕਾਂ ਦੀਆਂ ਕੀਤੀਆਂ ਗਈਆਂ ਮੀਟਿੰਗਾਂ ਦੌਰਾਨ ਇਹ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਦਾ ਦਾਖਲਾ ਕਰਵਾਇਆ ਜਾਣਾ ਚਾਹੀਦਾ ਹੈ। ਵਿਭਾਗ ਵੱਲੋਂ ਪਹਿਲਾਂ ਇਸ ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਨਹੀਂ ਕੀਤੀਆਂ ਗਈਆਂ ਸਨ।

About Khabar Daily

Check Also

ਘਟੇ ਹੋਏ ਸੈੱਲ ਵਧਾਉਣ ਦਾ ਦੇਸੀ ਇਲਾਜ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *