Home / news / ਸਲਮਾਨ ਖਾਨ ਨੇ ਧਮਕੀ ਤੋਂ ਬਾਦ ਕਿਹਾ ਗੋਲਡੀ ਬਰਾੜ ਨੂੰ ਮੈਂ…

ਸਲਮਾਨ ਖਾਨ ਨੇ ਧਮਕੀ ਤੋਂ ਬਾਦ ਕਿਹਾ ਗੋਲਡੀ ਬਰਾੜ ਨੂੰ ਮੈਂ…

ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕ-ਤ-ਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹਾਲ ਦੇ ਵਿੱਚ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੂੰ ਧ-ਮ-ਕੀ ਭਰਿਆ ਪੱਤਰ ਮਿਲਿਆ ਸੀ, ਜਿਸ ਦੇ ਵਿੱਚ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਸ ਚਿੱਠੀ ਦੇ ਵਿੱਚ ਸਲਮਾਨ ਖ਼ਾਨ ਨੂੰ ਗਾਇਕ ਸਿੱਧੂ ਮੂਸੇਵਾਲਾ ਵਰਗਾ ਹਾਲ ਕਰਨ ਦੀ ਗੱਲ ਲਿਖੀ ਹੋਈ ।

ਉੱਥੇ ਹੀ ਹੁਣ ਇਸ ਪੂਰੇ ਮਾਮਲੇ ਦੇ ਉੱਤੇ ਸਲਮਾਨ ਖ਼ਾਨ ਨੇ ਬਿਆਨ ਦਿੱਤਾ ਹੈ, ਜਿਸ ਦੇ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਰਿਪੋਰਟ ਦੇ ਅਨੁਸਾਰ ਸਲਮਾਨ ਖ਼ਾਨ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦਾ ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਹੈ? ਇਸ ਦੇ ਉੱਤੇ ਅਦਾਕਾਰ ਨੇ ਕਿਹਾ, ‘ਮੈਨੂੰ ਧਮਕੀ ਭਰੇ ਪੱਤਰ ‘ਤੇ ਕੋਈ ਸ਼ੱਕ ਨਹੀਂ ਹੈ ਅਤੇ ਅੱਜ ਕੱਲ੍ਹ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮੈਂ ਲਾਰੈਂਸ ਬਿਸ਼ਨੋਈ ਨੂੰ ਸਾਲ 2018 ਤੋਂ ਜਾਣਦਾ ਹਾਂ ਕਿਉਂਕਿ ਉਦੋਂ ਉਸ ਨੇ ਮੈਨੂੰ ਧ-ਮ-ਕੀ ਦਿੱਤੀ ਸੀ। ਪਰ ਮੈਨੂੰ ਨਹੀਂ ਪਤਾ ਗੋਲਡੀ ਬਰਾੜ ਕੌਣ ਹੈ।

ਸਲਮਾਨ ਖਾਨ ਤੋਂ ਇਹ ਵੀ ਪੁੱਛਿਆ ਗਿਆ, ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਧਮਕੀ ਮਿਲੀ ਹੈ? ਇਸ ਦੇ ਉੱਤੇ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਧਮਕੀ ਨਹੀਂ ਮਿਲੀ ਹੈ। ਪਿਛਲੇ ਕੁਝ ਦਿਨਾਂ ਤੋਂ ਉਸ ਦੀ ਕਿਸੇ ਨਾਲ ਤਕਰਾਰ ਜਾਂ ਲੜਾਈ ਵੀ ਨਹੀਂ ਹੋਈ ਅਤੇ ਨਾ ਹੀ ਉਸ ਨੂੰ ਧਮਕੀ ਭਰੇ ਮੈਸੇਜ ਜਾਂ ਫੋਨ ਆਏ ਹਨ।

ਇਸ ਦੇ ਨਾਲ ਹੀ ਧਮਕੀ ਭਰੀ ਚਿੱਠੀ ਬਾਰੇ ਸਲਮਾਨ ਖ਼ਾਨ ਨੇ ਕਿਹਾ, ਕਿ ਇਹ ਚਿੱਠੀ ਮੇਰੇ ਪਿਤਾ ਨੂੰ ਮਿਲੀ ਸੀ, ਮੈਨੂੰ ਨਹੀਂ ਮਿਲੀ ਤੇ ਇਹ ਵੀ ਉਦੋਂ ਪਤਾ ਲੱਗਾ ਜਦੋਂ ਉਹ ਸਵੇਰੇ ਸੈਰ ਕਰਨ ਗਏ ਸੀ। ਇਸ ਲਈ ਮੈਨੂੰ ਕਿਸੇ ਦੇ ਉੱਤੇ ਸ਼ੱਕ ਕਰਨ ਦੀ ਕੋਈ ਲੋੜ ਨਹੀਂ ਹੈ। ਦੱਸ ਦੇਈਏ ਕਿ ਸਲਮਾਨ ਖ਼ਾਨ ਨੂੰ ਐਤਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।

ਅਜਿਹਾ ਉਦੋਂ ਹੋਇਆ ਜਦੋਂ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਸੈਰ ਕਰਨ ਦੇ ਲਈ ਗਏ ਸਨ। ਉਸ ਸਮੇਂ ਉਸ ਨੂੰ ਧਮਕੀ ਭਰਿਆ ਪੱਤਰ ਮਿਲਿਆ ਸੀ। ਇਹ ਪੱਤਰ ਉਸੇ ਬੈਂਚ ਦੇ ਉੱਤੇ ਰੱਖਿਆ ਗਿਆ ਸੀ ਜਿੱਥੇ ਉਹ ਸੈਰ ਕਰਨ ਤੋਂ ਬਾਅਦ ਬੈਠਦਾ ਸੀ। ਇਸ ਪੱਤਰ ਵਿੱਚ ਜੀ ਬੀ ਐਲ ਬੀ ਵੀ ਲਿਖਿਆ ਗਿਆ ਸੀ

ਅਜਿਹੇ ਦੇ ਵਿੱਚ ਹੁਣ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਹ ਚਿੱਠੀ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੀ ਹੈ।ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਕਭੀ ਈਦ ਕਭੀ ਦੀਵਾਲੀ’ ਦੀ ਸ਼ੂਟਿੰਗ ਦੇ ਵਿੱਚ ਰੁੱਝੇ ਹੋਏ ਹਨ, ਜਿਸ ਦਾ ਨਾਂ ਹੁਣ ਬਦਲ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਇਸ ਫਿਲਮ ਦਾ ਨਾਂ ਹੁਣ ‘ਭਾਈਜਾਨ’ ਹੋਵੇਗਾ।

About admin

Check Also

ਅੰਮ੍ਰਿਤਪਾਲ ਦੇ ਸਾਥੀ ਬਾਜਕੇ ਵਾਲੇ ਨੂੰ ਲੇਕੇ , ਪਰਿਵਾਰ ਨੇ ਹੁਣੇ ਹੁਣੇ ਕੀਤਾ ਇਹ ਕੰਮ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published. Required fields are marked *

Recent Comments

No comments to show.